ਪੁਰੀ ਇਤਿਹਾਸਕ ਵਿਰਸਾ ਸ਼੍ਰਮਣੀ ਕਮੇਟੀ ਪਾਰਦਰਸ਼ਤਾ ਨਾਲ ਸੰਭਾਲੇ ਕਿਹਾ ਬੈਂਸ ਭਰਾਵਾਂ ਨੇ

 -  -  118


ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਦੇ ਬਿਆਨ ਦਾ ਟਾਕਰਾ ਕਰਦੇ ਹੋਏ ਅਜ ਵਿਧਾਨ ਸਭਾ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਬੈਂਸ ਅਤੇ ਪੰਜਾਬ ਅਸੰਬਲੀ ਮੈਂਬਰ ਸਿਮਰਜੀਤ ਸਿੰਘ ਬੈਂਸ ਨੇ ਪੁਰੀ ਦੇ ਗੁਰ ਅਸਥਾਨਾਂ ਬਾਰੇ ਦਾਅਵਾ ਕੀਤਾ ਕਿ ਆਪਣਾ ਝੂਠ ਲੁਕਾਉਣ ਲਈ ਸ਼੍ਰੋਮਣੀ ਕਮੇਟੀ ਜਾਣ ਬੁੱਝ ਕੇ ਭੰਬਲਭੂਸਾ ਪਾ ਰਹੀ ਹੈ।ਬੈਂਸ ਭਰਾਵਾਂ ਨੇ ਸ਼੍ਰੋਮਣੀ ਕਮੇਟੀ ਨੂੰ ਟੁੰਬਵੇ ਸਵਾਲ ਪੁੱਛੇ ਹਨ ਜਿਨ੍ਹਾਂ ਦਾ ਜੁਆਬ ਸੰਗਤ ਦੀ ਕਚਹਿਰੀ ਵਿਚ ਦੇਣ ਲਈ ਆਖਿਆ ਗਿਆ ਹੈ।

ੜੀਸਾ ਤੋਂ ਪਰਤੇ ਲੋਕ ਇਨਸਾਫ ਪਾਰਟੀ ਦੇ ਵਫਦ ਜਿਸ ਦੀ ਪ੍ਰਧਾਨਗੀ ਵਿਧਾਨ ਸਭਾ ਮੈਂਬਰ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਜੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਹਨ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਉੜੀਸਾ ਸਰਕਾਰ ਨਾਲ ਹੋਈ ਵਿਸਥਾਰ ਨਾਲ ਗੱਲਬਾਤ ਬਾਅਦ ਇਹ ਭਰੋਸਾ ਬੱਝਿਆ ਹੈ ਕਿ ਮੰਗੂ ਮੱਠ ਵਾਲੀ ਥਾਂ ‘ਤੇ ਗੁਰਦੁਆਰਾ ਆਰਤੀ ਸਾਹਿਬ ਉਸਾਰਿਆ ਜਾਵੇਗਾ। ਗੁਰਦੁਆਰਾ ਬਉਲੀ ਸਾਹਿਬ ਵੀ ਉਸਾਰਿਆ ਜਾਵੇਗਾ ਅਤੇ ਗੁਰੂ ਨਾਨਕ ਮੱਠ ਜਿਸ ਨੂੰ ਪੰਜਾਬੀ ਮੱਠ ਵੀ ਕਹਿੰਦੇ ਹਨ ਉਥੇ ਵੀ ਸਿੱਖ ਕੌਮ ਨਾਲ ਰਾਏ ਕਰ ਕੇ ਉਸਾਰੀ ਕੀਤੀ ਜਾਵੇਗੀ।

ਸ਼੍ਰੋਮਣੀ ਕਮੇਟੀ ਦੇ ਕੱਲ੍ਹ ਦੇ ਬਿਆਨ ਦਾ ਜਾਇਜ਼ਾ ਲੈਂਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਅਸੀਂ ਗੁਰੂ ਘਰ ਦੇ ਕੂਕਰ ਹਾਂ, ਸੱਚ ‘ਤੇ ਪਹਿਰਾ ਦਿੰਦੇ ਹਾਂ ਤੇ ਸਮੁੱਚੇ ਹਾਲਾਤਾਂ ਨੂੰ ਕੌਮ ਦੀ ਕਚਹਿਰੀ ਵਿੱਚ ਲਿਆਉਣ ਲਈ ਵਚਨਬੱਧ ਹਾਂ। ਅਸੀਂ ਕੱਲ੍ਹ ਵੀ ਸਪੱਸ਼ਟ ਕੀਤਾ ਸੀ ਤੇ ਅੱਜ ਵੀ ਦਹੁਰਾਉਂਦੇ ਹਾਂ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਸੁਹਿਰਦਤਾ ਨਾਲ ਕੰਮ ਲੈਣਾ ਚਾਹੀਦਾ ਹੈ ਅਤੇ ਬੇਲੋੜੇ ਬਿਆਨਾਂ ਤੋਂ ਬਚਣਾ ਚਾਹੀਦਾ ਹੈ।

ਗੁਰੂ ਨਾਨਕ ਦੇ ਘਰ ਮੰਗੂ ਮੱਠ ਨੂੰ ਢੱਠਿਆ ਦੇਖ ਕੇ ਸਾਡਾ ਹਿਰਦਾ ਵਲੂੰਧਰਿਆ ਹੋਇਆ ਹੈ ਤੇ ਅਜਿਹੇ ਦੁੱਖ ਭਰੇ ਹਲਾਤਾਂ ਵਿੱਚ ਸ਼੍ਰੋਮਣੀ ਕਮੇਟੀ ਨੂੰ ਸ਼ੋਸ਼ੇਬਾਜ਼ੀ ਦੀ ਲੋੜ ਹੋ ਸਕਦੀ ਹੈ ਸਾਨੂੰ ਨਹੀਂ।

ਸਾਡੇ ਖਿਲਾਫ ਬਿਆਨਬਾਜ਼ੀ ਕਰਨ ਦੀ ਬਜਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੇਠ ਲਿਖੇ ਸਵਾਲਾਂ ਦਾ ਜਵਾਬ ਸਿੱਖ ਸੰਗਤਾਂ ਨੂੰ ਦੇਣ:

੧.      ਸ਼੍ਰੋਮਣੀ ਕਮੇਟੀ ਦੇ ੨ ਵਫਦ ਅਤੇ ਦਿੱਲੀ ਕਮੇਟੀ ਦੇ ੧ ਵਫਦ ਨੇ ਸ਼੍ਰੋਮਣੀ ਕਮੇਟੀ ਨੂੰ ਕੀ ਰਿਪੋਰਟ ਪੇਸ਼ ਕੀਤੀ ਅਤੇ ਉਸ ਰਿਪੋਰਟ ਤੇ ਹੁਣ ਤੱਕ ਕੀ ਕਾਰਵਾਈ ਹੋਈ ਹੈ? ਜੇ ਕੋਈ ਕਾਰਵਾਈ ਨਹੀਂ ਹੋਈ ਹੈ ਤੇ ਕਿਉਂ ਨਹੀਂ ਹੋਈ ਹੈ ਤੇ ਉਸ ਲਈ ਕੌਣ ਜਿੰਮੇਂਵਾਰ ਹੈ? ਜੇ ਕੁਝ ਹੋਇਆ ਹੈ ਉਸ ਬਾਰੇ ਸਿੱਖ ਕੌਮ ਨੂੰ ਦੱਸਿਆ ਜਾਵੇ। ਰਜਿੰਦਰ ਸਿੰਘ ਮਹਿਤਾ ਨੇ ਕਿਹਾ ਹੈ ਕਿ ਜ਼ਿਲ੍ਹਾ ਕੁਲੈਕਟਰ ਨੇ ਉਨ੍ਹਾਂ ਨੂੰ ਮੰਗੂ ਮੱਠ ਦੇ ਆਲੇ-ਦੁਆਲੇ ਇਮਾਰਤਾਂ ਬਨਾਉਣ ਦਾ ਭਰੋਸਾ ਦਿੱਤਾ ਸੀ। ਇਸ ਬਾਰੇ ਕੌਮ ਨੂੰ ਕਿਉਂ ਨਹੀਂ ਦੱਸਿਆ ਗਿਆ?

੨.      ਮੰਗੂ ਮੱਠ ਢਾਹੁਣ ਤੋਂ ਰੋਕਣ ਲਈ ਸ਼੍ਰੋਮਣੀ ਕਮੇਟੀ ਨੇ ਕੀ ਜਨਤਕ ਉਪਰਾਲੇ ਕੀਤੇ?

੩.      ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਹੈ ਕਿ ਗੁਰਦੁਆਰਾ ਬਉਲੀ ਮੱਠ ਸਬੰਧੀ ਸਮਝੋਤਾ ੨ ਮਹੀਨੇ ਪਹਿਲਾਂ ਹੀ ਕੀਤਾ ਜਾ ਚੁੱਕਾ ਸੀ। ਕੀ ਇਹ ਸਮਝੋਤਾ ਗੁਪਤ ਸੀ? ਜੇ ਨਹੀਂ ਤਾਂ ਇਸ ਨੂੰ ੨ ਮਹੀਨੇ ਪਹਿਲਾਂ ਜਨਤਕ ਕਿਉਂ ਨਾ ਕੀਤਾ ਗਿਆ? ਜੇ ਗੁਪਤ ਸੀ ਤਾਂ ਇਸ ਨੂੰ ਗੁਪਤ ਰੱਖਣ ਦੇ ਕਾਰਨ ਸਿੱਖ ਕੌਮ ਨੂੰ ਦੱਸੇ ਜਾਣ। ੨ ਮਹੀਨੇ ਪਹਿਲਾਂ ਸਿਰਫ ਗੁਰਦੁਆਰਾ ਬਉਲੀ ਮੱਠ ਸਾਹਿਬ ਬਾਰੇ ਗੁਪਤ ਸਮਝੋਤਾ ਕਰਕੇ ਕੀ ਇੱਕ ਵੱਡੀ ਸਾਜਿਸ਼ ਅਧੀਨ ਮੰਗੂ ਮੱਠ ਅਤੇ ਨਾਨਕ ਮੱਠ ਨੂੰ ਢਾਹੁਣ ਦੀ ਉੜੀਸਾ ਸਰਕਾਰ ਨੂੰ ਖੁੱਲ ਨਹੀਂ ਦੇ ਦਿੱਤੀ? ਸਪੱਸ਼ਟ ਹੈ ਕਿ ਇਹ ਸਾਰਾ ਕੁਝ ਬਹੁਤ ਸ਼ੱਕੀ ਹੈ। ਇਸ ਬਾਰੇ ਕੌਮ ਨੂੰ ਸ਼੍ਰੋਮਣੀ ਕਮੇਟੀ ਜਵਾਬ ਦੇਹ ਹੈ।

ਰਜਿੰਦਰ ਸਿੰਘ ਮਹਿਤਾ ਦੇ ਬਿਆਨ ਨੂੰ ਹੇਠਲੇ ਪੱਧਰ ਦਾ ਕਰਾਰ ਦਿੰਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਗੁਰ ਅਸਥਾਨਾਂ, ਸਿੱਖ ਵਿਰਸੇ ਅਤੇ ਵਿਰਾਸਤ ਨੂੰ ਬਚਾਉਣ ਲਈ ਅਸੀਂ ਯਤਨਸ਼ੀਲ ਰਹਾਂਗੇ। ਪੰਜਾਬ ਵਿੱਚ ਸਿਆਸਤ ਕਰਦਿਆਂ ਸਾਡੀ ਸਾਖ ਹੈ ਅਤੇ ਸਾਨੂੰ ਇਨ੍ਹਾਂ ਮਾਮਲਿਆਂ ਵਿੱਚ ਸੁਰਖੀ ਬਟੋਰਨ ਦੀ ਜਰੂਰਤ ਨਹੀਂ ਹੈ। ਕੌਮ ਦੀ ਸੇਵਾ ਸਾਡਾ ਫਰਜ਼ ਹੈ ਅਤੇ ਅਸੀਂ ਨਿਭਾਉਂਦੇ ਰਹਾਂਗੇ।

ਸਿਮਰਜੀਤ ਸਿੰਘ ਬੈਂਸ ਨੇ ਸਪੱਸ਼ਟ ਕੀਤਾ ਕਿ ਅਸੀਂ ਪੂਰੀ ਸੁਹਿਰਦਤਾ ਅਤੇ ਸੰਜੀਦਗੀ ਨਾਲ ਪੁਰੀ ਅਤੇ ਹੋਰ ਥਾਵਾਂ ‘ਤੇ ਸਿੱਖ ਵਿਰਸੇ ਨੂੰ ਸਾਂਭਣ ਲਈ ਯਤਨਸ਼ੀਲ ਰਹਾਂਗੇ। ਅਸੀਂ ਪੁਰੀ ਅਤੇ ਭੁਬਨੇਸ਼ਵਰ ਵਿੱਚ ਸਿੱਖ ਸੰਗਤਾਂ ਨੂੰ ਗਵਰਨਰ ਉੜੀਸਾ ਨੂੰ, ਉੜੀਸਾ ਸਰਕਾਰ ਦੇ ਮੰਤਰੀਆਂ ਨੂੰ ਅਤੇ ਸਬੰਧਤ ਸਰਕਾਰੀ ਅਫਸਰਾਂ ਨੂੰ ਜੋਰ ਪਾ ਕੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਜ਼ਾਮੰਦੀ ਤੋਂ ਬਗੈਰ ਕੋਈ ਫੈਸਲਾ ਨਾ ਕੀਤਾ ਜਾਵੇ। ਇਸ ਪੇਚੀਦਾ ਮਾਮਲੇ ਵਿੱਚ ਸਾਰੀਆਂ ਕੌਮੀ ਧਿਰਾਂ ਰਲ ਮਿਲ ਕੇ ਉੜੀਸਾ ਸਰਕਾਰ ਨਾਲ ਇਸ ਮਾਮਲੇ ਨੂੰ ਨਜਿੱਠਣ।

ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉੜੀਸਾ ਵਿੱਚ ਜਗਨਨਾਥ ਪੁਰੀ ਨੂੰ ਜਾਣ ਵਾਲੇ ੫੧੩ ਕਿਲੋਮੀਟਰ ਦੀ ਉਸ ਧਰਤੀ ਨੂੰ ਸੰਭਾਲਿਆ ਜਾਵੇ, ਜਿਸ ਧਰਤੀ ਦੇ ਗੁਰੂ ਨਾਨਕ ਜੀ ਗਏ ਸਨ। ਜਿਸ ਸਬੰਧੀ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਵਿੱਚ ਇੱਕ ਵਫਦ ਜਲਦੀ ਹੀ ਐਸਜੀਪੀਸੀ ਦੇ ਪ੍ਰਧਾਨ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਮਿਲੇਗਾ ਅਤੇ ਪੂਰੀ ਸਥਿਤੀ ਤੋਂ ਜਾਣੂ ਕਰਵਾਏਗਾ।

ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਉੜੀਸਾ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਬਾਊਲੀ ਸਾਹਿਬ ਨੂੰ ਢਾਹਿਆ ਨਹੀਂ ਜਾਵੇਗਾ ਅਤੇ ਨਾਨਕ ਮੱਠ ਵਿੱਖੇ ਸੰਗਤਾਂ ਲਈ ਅਤਿ ਸੁੰਦਰ ਸਰਾਂ ਬਣਾਈ ਜਾਵੇਗੀ ਜਿਸ ਸਬੰਧੀ ਬਣਨ ਵਾਲੇ ਨਕਸ਼ੇ ਸਬੰਧੀ ਵੀ ਉੜੀਸਾ ਸਰਕਾਰ ਬੈਂਸ ਭਰਾਵਾਂ ਨੂੰ  ਬੁਲਾ ਕੇ ਜਾਣਕਾਰੀ ਲਵੇਗੀ।

ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦੇ ਹੋਏ ਬੈਂਸ ਭਰਾਵਾਂ ਨੇ ਦੱਸਿਆ ਕਿ ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਅਤੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਸਮੇਤ ੯ ਮੈਂਬਰੀ ਜੱਥਾ ਲੈ ਕੇ ਉੜੀਸਾ ਵਿੱਚ ਢਾਹੇ ਗਏ ਗੁਰਦੁਆਰਾ ਸਾਹਿਬ ਦਾ ਜਾਇਜਾ ਲੈਣ ਗਏ ਸਨ, ਇਸ ਦੌਰਾਨ ਉਨਾਂ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਮੁੱਖ ਮੰਤਰੀ ਉੜੀਸਾ ਨਵੀਨ ਪਟਨਾਇਕ ਨਾਲ ਮੁਲਾਕਾਤ ਨਹੀਂ ਹੋਈ ਪਰ ਉਨਾਂ ਦੇ ਨੁਮਾਇੰਦੇ ਉੱਥੋਂ ਦੇ ਗ੍ਰਹਿ ਮੰਤਰੀ ਸ਼੍ਰੀ ਦਿਵਿਆ ਸ਼ੰਕਰ ਮਿਸ਼ਰਾ ਅਤੇ ਹੋਰਨਾਂ ਨੇ ਉਨ੍ਹਾ ਨੂੰ ਭਰੋਸਾ ਦਿੱਤਾ ਹੈ ਕਿ ਮੰਗੂ ਮੱਠ ਦੀ ਉਸੇ ਜਗ੍ਹਾ ਤੇ ਉਸਾਰੀ ਕੀਤੀ ਜਾਵੇਗੀ ਅਤੇ ਉਸ ਤੇ ਸਾਰਾ ਪੈਸਾ ਸਰਕਾਰ ਲਗਾਏਗੀ। ਇਸ ਦੌਰਾਨ ਉੜੀਸਾ ਸਰਕਾਰ ਦੇ ਪ੍ਰਿੰਸੀਪਲ ਸਕੱਤਰ, ਜਗਨਨਾਥ ਪੁਰੀ ਦੇ ਸੁੰਦਰੀਕਰਨ ਕਮੇਟੀ ਦੇ ਪ੍ਰਧਾਨ ਸ਼੍ਰੀ ਕ੍ਰਿਸ਼ਨ ਕੁਮਾਰ ਆਈਏਐਸ, ਪੁਰੀ ਦੇ ਵਿਧਾਇਕ ਬੌਬੀ ਦਾਸ ਨੇ ਮੀਡੀਆ ਨੂੰ ਵੀ ਇਹ ਜਾਣਕਾਰੀ ਦਿੱਤੀ।

ਕੀਤੇ ਗਏ ਸਵਾਲ ਤੇ ਜੱਥੇਦਾਰ ਬੈਂਸ ਨੇ ਦੱਸਿਆ ਕਿ ਹਾਲਾਂਕਿ ਉੜੀਸਾ ਸਰਕਾਰ ਨੇ ਉਨਾਂ ਨਾਲ ਕੋਈ ਲਿਖਤ ਗੱਲ ਨਹੀਂ ਕੀਤੀ ਪਰ ਉੜੀਸਾ ਸਰਕਾਰ ਗੁਰਦੁਆਰਾ ਸਾਹਿਬ ਦੇ ਨਵ-ਨਿਰਮਾਣ ਲਈ ਲਿਖਤ ਤੌਰ ਤੇ ਵੀ ਕਰਨ ਲਈ ਤਿਆਰ ਹੈ।

118 recommended
1473 views
bookmark icon

Write a comment...

Your email address will not be published. Required fields are marked *